Tuesday, April 12, 2011

Guru Nanak at Hemkunt


Route map to visit Hemkunt Sahib and Kagbhushund taal from Gobind Ghat

1)- Light brown line shows the path to Hemkunt Sahib from Gobind Ghat,
2)- Pink line shows the route map to Kagbhushudi taal from Bhonder village-enroute to Hemkunt Sahib from Gobind Ghat,
3)- Blue line shows the positions of Hemkunt Sahib and Kagbhushudi Taal.
4)- White lines squire shows the location of Hemkunt Sahib ji,
5)- Light blueish clor squire shows location of Kagbhushudi Taal,
6)- Green lines squire shows location of Gobind Ghat from where the pilgrimage to Hemkunt Sahib starts.

Please don't take it lightly as the travelof guru Nanak in this part of Himalaya is a matter of more research. It needs extensive reserach by Sikh scholars as we find narrations by his companion Bala ji in janamskahi of Guru Nanak Dev ji.
I have found one more evidence on his visit to these peaks as follows;

In his paper ‘Centuries of Travels and Tale’, A.D.Moddie, writes:  
One of Bharat’s greatest travelers in the spiritual tradition was Guru Nanak, the founder of Sikhism. He spent twenty-three years on the road of his unique mission, visiting Assam in the east, Sri Lanka in the south, Mt. Kailash beyond the Himalaya, and Mecca in Arabia. To that extent, he was a far wider pilgrim traveler of holy places than even Shankaracharya. Nanak passed through historical places in India’s history; Kurukshetra, from the days of the Mahabharata wars, and Panipat, the thrice decisive battleground of Indian history. Then on Bharat’s oldest Grand Trunk Road of the spirit, Hardwar, Joshimath, Badrinath, Kedarnath, Ayodhya, Varanasi spreading his new inclusive mission of a simple faith embracing all God’s creatures. None, other than Nanak, among the great religious leaders of India from Shankaracharya to Vivekananda, ever made the Haj to the holy places of Islam, to Mecca, Medina and Baghdad over vast, wild, desert lands via Baluchistan. No subsidized Haj flights then! For him Ram and Rahim were one, the true God had been forgotten. 

A Hindu monk, Anand Acharya of the 20th century wrote of Nanak’s meeting with a Muslim pir, Bahlol in Baghdad :
What peace from Himalaya’s lonely caves and forests thou didst carry; to the vine groves and rose gardens of Baghdad! What light from Badrinath’s snowy peak than didst bear to illumine the heart of Bahlol, thy saintly Persian disciple.’
Between the Buddha’s disciples and the Jesuits, religion has been a great spur to travel and exploration into new lands to find the souls of men. Guru Nanak was one outstanding example. [33]

ਸਾਖੀ ਕਾਗ੍ਭੁਸੁੰਡ ਨਾਲ ਹੋਈ !!
(ਇਹ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਪੰਨਾ ੨੭੩ ਤੇ ਹੈ )



                                                            Gurudwara Hemkunt

ਤਾਂ ਗੁਰੂ ਜੀ, ਮੈਂ ਅਤੇ ਮਰਦਾਨਾ ਤਿਨੇ ਹੀ ਕਾਗ੍ਭੁਸੁੰਡ ਦੇ ਆਸਣ ਪਰ ਜਾਇ ਖੜੇ ਹੋਇ ਤਾਂ ਅਗੇ ਕਾਗ ਭੁਸੁੰਡ ਜੀ ਕਥਾ ਕਰਦੇ ਆਹੇ, ਜਦ ਕਥਾ ਦਾ ਭੋਗ ਪਾਇਆ  ਸਭ ਸਿਧ, ਮੁਨੀ, ਦੇਵਤਾ ਆਪਣੇ ਆਪਣੇ ਸਥਾਨ ਨੂ ਗਏ ! ਸਭ ਪੰਛੀਆਂ ਦੇ ਰੂਪ ਹੈ ਸਨ ਤਾਂ ਸ੍ਰੀ ਗੁਰੂ ਕੀ ਆਗਿਆ ਤੇ ਮਰਦਾਨਾ ਕੀਰਤਨ ਲਗਾ ਕਰਨ ਤਾਂ ਕਾਗ ਭੁਸੁੰਡ ਸੁਨ ਕੇ ਕਹਿਆ -ਇਹ ਕਿਸਕਾ ਸਬਦ ਹੈ ਔਰ ਕਿਸਕਾ ਕਹਿਆ ਹੈ ਤਾਂ ਮਰਦਾਨਾ ਆਖਿਆ ਗੁਰੂ ਨਾਨਕ ਕਾ ਕਹਿਆ ਹੁਆ ਹੈ ਤਾਂ ਕਾਗ ਭੁਸੁੰਡ ਨੇ ਕਹਿਆ ਕਲਜੁਗ ਵਿਚ ਜੀਆਂ ਦੇ ਉਧਾਰ ਕਰਨ ਵਾਸਤੇ ਕਥਾ ਕੀਰਤਨ  ਕੀਤਾ ਹੈ ਅਤੇ ਸਭ ਨਿਰੰਜਨ ਨਿਰੰਕਾਰ ਨੇ ਆਪ ਅਵਤਾਰ ਧਾਰਿਆ ਹੈ ਸੋ ਇਹੀ ਨਾਨਕ ਤਪਾ ਹੈ  ਜੀ ਤਾ ਮਰਦਾਨੇ ਕਹਿਆ ਹੇ ਰਿਖਿਸਰ ਜੀ ਏਹੀ ਹੈਂ ਜੋ ਤੁਮਰੇ ਸਨਮੁਖ ਬੈਠੇ ਹੈਂ ਤਾਂ ਕਾਗ ਭੁਸੁੰਡ ਸੁਨ ਕਰ ਬੜਾ ਪ੍ਰਸੰਨ  ਭਯਾ ਅਤੇ ਬਾਬਾ ਜੀ ਦੇ ਚਰਨਾ ਉਪਰ ਮਥਾ  ਟੇਕਿਆ ਅਤੇ ਨਾਨਕ ਜੀ ਬੜੇ ਪ੍ਰਸੰਨ ਹੁਏ ਅਤੇ ਕਿਹਾ ਹੇ ਰਿਖੀ ਜੀ ਤੁਸੀਂ ਉੱਤਮ ਸਰੋਤਾ ਹੋ, ਸ੍ਰੀ ਭਗਵੰਤ ਦਾ ਜਸ ਸੁਨ ਕੇ ਪ੍ਰਸੰਨ ਹੋਤੇ ਹੋ, ਕਈ ਸਰੋਤਾ ਰਾਗ ਰਾਗਨੀ ਕੀ ਪਰਖ ਕਰਤੇ ਹੈਂ, ਤੁਮ ਉੱਤਮ ਸਰੋਤਾ ਹੋ ਜੋ ਸਬਦ ਤੇ ਤਾਤ ਪਰਜ ਨੂ ਲਭਦੇ ਹੋ ਤਾਂ ਕਾਗ ਭੁਸੁੰਡ ਨੇ ਕਹਿਆ ਹੇ ਨਾਨਕ ਤਪਾ ਜੀ ਜੋ ਸਬਦ ਦੇ ਤਾਤ ਪਰਜ ਨੂ ਸਮਝਦੇ ਹੈਨ ਸੋ ਰਸ ਪੀਂਦੇ ਹੈਨ, ਜੋ ਰਾਗ ਤਾਂ ਨੂ ਸਮਝਦੇ ਹੈਨ ਸੋ ਛਿਲੜ ਖਾਂਦੇ  ਹੈਨ  ਤਾਂ ਭਾਈ ਬਾਲੇ ਨੇ ਕਿਹਾ, ਹੇ ਪਰਮਹੰਸ ਰਿਖਿਸਰ ਜੀ ਤੁਸੀਂ ਮਹਾ ਪੁਰਖ ਹੋ ਜੀ ਭਗਵੰਤ ਦੇ ਪ੍ਰੇਮੀ ਹੋ ਤੁਸਾਂ ਕਾਗ ਦੀ ਦੇਹੀ ਕਿਓਂ ਪਾਈ ਤਾਂ ਕਾਗ ਭੁਸੁੰਡ ਨੇ ਆਖਿਆ  ਹੇ ਸੰਤ ਜੀ ਇਸ ਦੇਹੀ ਦੇ ਪ੍ਰਤਾਪ ਕਰ ਕੇ ਮੈਂ ਭਗਵੰਤ ਦੇ ਦਰਸਨ ਕਾ ਅਧਿਕਾਰੀ ਭਯਾ ਹੋਂ, ਇਸ ਦੇਹੀ ਦੇ ਪ੍ਰਤਾਪ ਪਰਤਾਪ ਕਰਕੇ ਮੈਨੂ ਭਗਵੰਤ ਦੇ ਜਸ ਕਰਨ ਦੀ ਪਰੀਤ ਪਰਤੀਤ ਭਈ ਹੈ!

ਇਸ ਵਾਸਤੇ ਇਹ ਦੇਹੀ ਮੈਨੂ ਪਿਆਰੀ ਹੈ ਅਤੇ ਜਦ ਪ੍ਰਲੈਕਾਲ ਹੋਂਦੀ ਹੈ ਜਲ ਦੀ ਅਰ ਅਗਨ ਦੀ, ਤਦ ਮੈਂ ਓਹੀ ਰੂਪ ਬਣ ਜਾਂਦਾ ਹਾਂ, ਇਹ ਸ਼ਕਤੀ ਭੀ ਮੈਨੂ ਇਸ ਦੇਹੀ ਕਰਕੇ ਮਿਲੀ ਹੈ ਆਰ ਸੁ-ਇਛਤ ਮਿਰਤ-ਜਦ ਚਾਹੋਂ  ਤਦ ਹੀ ਮਰੋਂ, ਇਹ  ਭੀ ਇਸ ਦੇਹੀ ਕੀ ਕਿਰਪਾ ਕਰਕੇ ਹੈ ਤਾਂ ਗੁਰੂ ਜੀ, ਮੈਂ ਪੁਛਿਆ ਹੇ ਰਿਖੀ ਜੀ ਇਸ ਦੇਹੀ ਕਾ ਕਾਰਨ ਕਿਆ ਹੈ ਤਾਂ ਕਾਗ ਭੁਸੁੰਡ ਨੇ ਕਹਿਆ ਕਿ ਪਿਛਲੇ ਜਨਮ ਮੇਰਾ ਬ੍ਰਾਹਮਨ ਕੇ ਘਰ ਜਨਮ ਹੈ ਸੀ ਤੇ ਸਰਗੁਨ (IDOL—WORSHIP) ਕੀ ਉਪਾਸਨਾ ਕਰਦਾ ਸਾਂ ਤਾਂ ਗੁਰੂ ਜੀ ਨੇ ਮੈਨੂ  ਨਿਰਗੁਣ (OMNI-PRESENT) ਦੀ ਉਪਾਸਨਾ ਦੱਸੀ ਤਾਂ ਮੈਂ ਬਰਾਬਰ ਸਰਗੁਣ ਦੀ ਉਪਾਸਨਾ ਪੁਛਾਂ ਤਾਂ ਗੁਰੂ ਜੀ ਨੇ ਮੈਨੂ ਕਿਹਾ ਤੂੰ ਬੜਾ ਕਾਗ (CROW) ਦੀ ਤਰਾਂ ਲੋੰਦਾ ਹੈਂ, ਇਹ ਬਚਨ ਸੁਨ ਕਰ ਮੈਂ ਗੁਰੂ ਜੀ ਦੇ ਚਰਨਾ ਉਤੇ ਮਥਾ ਟੇਕਿਆ ਅਤੇ ਪ੍ਰਾਰਥਨਾ ਕੀਤੀ  ਹੇ ਗੁਰੂ ਜੀ ਤੁਮਰਾ ਬਚਨ ਸਤ ਹੋਵੇਗਾ ਆਪ ਸਤਵਾਦੀ ਹੋ, ਕਾਗ ਦੀ ਦੇਹ ਮਿਲੇ ਤੇ ਪਰਮੇਸਰ ਦਾ ਨਾਮ ਨਾ ਵਿਸਰੇ ਤਾਂ ਗੁਰੂ ਜੀ ਵਰ ਦਿੱਤਾ -ਤੇਰੇ ਰਿਦੇ ਤੇ ਭਗਵੰਤ ਦੀ ਭਗਤੀ ਵਿਸਰੇ ਨਾਹੀ ਤੇ ਮਿਰਤ ਤੇਰੇ ਅਧੀਨ ਹੋਵੇਗੀ, ਜਦ ਤੇਰੀ ਇਛਿਆ ਹੋਵੇ ਤਦ ਮਰੀਂ ਅਰ ਪਿਤਾ ਮੇਰਾ ਦੰਡ ਨਾਮਾ ਹੈ ਤੇ ਮਾਤਾ ਮੇਰੀ ਅਲੰਮਕਾ ਦੇਵੀ, ਇਨਕੋ ਬ੍ਰਹਮਾ ਕਾ ਵਰ ਸੀ, ਪਿਛਲੇ ਜਨਮ ਰਿਖੀ ਹੈਸਨ, ਇਨ ਮਾਤਾ-ਪਿਤਾ ਤੇ ਮੇਰੀ ਕਾਗ ਦੀ ਦੇਹ ਭਈ ਥੀ, ਤਿੰਨਾ ਗੁਰਾਂ ਦੀ ਕਿਰਪਾ ਕਰਕੇ ਸ੍ਰੀ ਰਾਮ ਨਾਮ ਪਾ ਕਰ ਮੰਤ੍ਰ ਸੁਆਸ ਸੁਆਸ ਜਪਣਾ ਮੈਨੂ ਚਿੱਤ ਰਹਿ ਗਿਆ   ਰਹਿਆ ਹੈ, ਤਿਸ ਰਾਮ ਨਾਮ ਦੇ ਭਜਨ ਦਾ ਰਸ ਮੈਨੂ ਪਾਇਆ ਹੈ ਇਸ ਕਰਕੇ ਮੈਂ ਦੇਹ ਨਾਹੀ ਤਿਆਗ ਸਕਦਾ, ਮੇਰੇ ਵੇਖਦਿਆਂ ਕਈ ਵਾਰ ਪਰਲੋ ਆਈ ਹੈ ਜੇ ਜਲ ਦੀ ਪਰਲੋ ਹੁੰਦੀ ਹੈ ਤਾਂ ਜਲ ਹੋ ਜਾਂਦਾ ਹਾਂ ਤੇ ਅਗਨ ਨਾਲ ਅਗਨ ਹੋ ਜਾਂਦਾ ਹਾਂ, ਜੈਸੀ ਪਰਲੋ ਹੁੰਦੀ ਹੈ!

ਤੈਸਾ ਰੂਪ ਧਾਰਦਾ ਹਾਂ  ਮੁਝੇ ਸੁਆਸ ਕਾ ਸੰਜਮ ਪ੍ਰਾਪਤ ਹੁਆ ਹੈ ਮੈਂ ਮਰਦਾ ਨਹੀ ਤਾਂ ਗੁਰੂ ਨਾਨਕ ਕਹਿਆ ਰੋਮ ਰਿਖੀ ਤੇ ਤੁਸੀਂ ਭੀ ਬੜੇ ਚਿਰੰਜੀਵ  ਹੋ ਤੁਮਰੇ ਦੇਖਦਿਆਂ ਕਈ ਹੋਏ ਹੈਂ ਕਈ ਹੋਵਣਗੇ ਜਿੰਨਾ ਸ੍ਰੀ ਰਾਮ ਨਾਮ ਦਾ ਸਿਮਰਨ ਕੀਤਾ ਹੈ ਸੋ ਜਨਮ ਮਰਨ ਵਿਚ ਨਹੀਂ ਆਓਂਦੇ, ਸਦਾ ਸੁਖੀ ਰਹਿੰਦੇ ਹੈਂ ਤਾਂ ਗੁਰੂ ਜੀ, ਮੈਂ ਤੇ ਮਰਦਾਨੇ ਕਹਿਆ ਰਿਖੀ ਜੀ ਜੋ ਆਪ ਜੀ ਨੇ ਕਹਿਆ ਹੈ ਸਭ ਸੱਤ ਹੈ ਤਾਂ ਗੁਰੂ ਨਾਨਕ ਜੀ ਕਾਗ ਭੁਸੁੰਡ ਪਾਸੋਂ ਵਿਦਾ ਹੋਏ ! 

ਆਪ ਸਭ ਨੂ ਸੁਣ ਕੇ ਬੜੀ ਹੈਰਾਨੀ (ਅਸਚਰਜ) ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਵੀ ਹੇਮਕੁੰਟ ਪਰਬਤ ਤੇ ਆਏ ਸੀ---ਇਹੋ ਸਚ ਹੈ. ਭਾਈ ਬਾਲੇ ਜੀ ਦੀ ਜਨਮਸਾਖੀ ਦੇ ਮੁਤਾਬਿਕ ਓਹ ਰਿਖੀ ਕਾਗ ਭੁਸੁੰਡ ਨੂ ਮਿਲੇ ਸੀ ਪਰ ਬਾਲਾ ਜੀ ਨੇ ਇਹ ਨਹੀ ਦਸਿਆ ਕਿ ਇਹ ਸਥਾਨ ਕਿਹੜਾ ਸੀ? ਸੋ ਅਸੀਂ ਗੁੱਗਲ ਸਰਚ ਦਾ ਸਹਾਰਾ ਲੈ ਕੇ ਹੇਮਕੁੰਟ ਪਰਬਤ ਦੇ ਆਲੇ ਦੁਆਲੇ ਭਾਲ ਕੀਤੀ ਤੇ ਸਾਨੂ ਰਿਖੀ ਕਾਗ ਭੁਸੁੰਡ ਦੇ ਅਸਥਾਨ ਦੇ ਦਰਸਨ ਹੋਏ!

ਗਿਆਨੀ ਗਿਆਨ ਸਿੰਘ ਜੀ ਵੀ ਤਵਾਰੀਖ ਗੁਰੂ ਖਾਲਸਾ ( ਛਾਪੀ ੧੮੮੦) ਵਿਚ ਲਿਖਦੇ ਨੇ ;

ਸਿੱਖ ਇਤਿਹਾਸਕਾਰ ਡਾਕਟਰ ਤਰਲੋਚਨ ਸਿੰਘ ਜੀ ਵੀ ਗੁਰੂ ਨਾਨਕ ਜੀ ਦੀ ਸੁਮੇਰ ਜਾਣਾ ਅਤੇ ਫੇਰ ਓਹਨਾ ਦਾ ਸੱਚਖੰਡ ਜਾਣਾ ਇਥੋਂ ਲੋਕਪਾਲ ਜਾਨਿ ਕਿ ਹੇਮਕੁੰਟ ਪਰਬਤ ਤੋਂ ਹੀ ਦੱਸਦੇ ਨੇ !ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਨੂੰ ਹੇਮਕੁਤ ਹੀ ਛੱਡ ਕੇ ਗੁਰੂ ਨਾਨਕ ਜੀ ਅੱਗੇ ਸੱਚਖੰਡ ਚਲੇ ਗਏ ਸੀ! ਵੇਖੋ ਪੇਜ  ੩੫੦.
ਇਸ ਪੇਜ ਤੇ ਹੀ ਓਹਨਾ ਲੋਕਪਾਲ ਜਾਂ ਹੇਮਕੁੰਟ ਪਰਬਤ ਨੂੰ ਹੀ  ਸੁਨਹਿਰੀ ਪਰਬਤ ਲਿਖਿਆ ਹੈ ਜਿਥੋਂ ਅੱਗੇ ਗੁਰੂ ਜੀ ਇਕੱਲੇ ਹੀ ਅਕਾਲ ਪੁਰਖ ਨੂੰ ਮਿਲਣ ਗਏ ਸੀ!





KAG BHUSHANDI TAAL IN THE MORNING




                                 Satellite view of valley of Hemkunt Parbat


ਇਥੇ ਵੀ ਪਾਣੀ ਦਾ ਬੜਾ ਵੱਡਾ ਸਰੋਵਰ ਹੈ  ਜਿਸ ਦਾ ਨਾਮ ਅਜ ਵੀ ਕਾਗ ਭੁਸੁੰਡ ਹੀ ਹੈ ਅਤੇ ਇਹ ਸਰੋਵਰ ਸ੍ਰੀ ਹੇਮਕੁੰਟ ਸਾਹਿਬ ਜੀ ਤੋ ੧੯ ਕਿਲੋ ਮੀਟਰ ਦਖਣ ਵਲ ਹੈ ! ਜਦੋਂ ਅਸੀਂ ਗੋਬਿੰਦ ਘਾਟ ਤੋ ਗੋਬਿੰਦ ਧਾਮ ਦੀ ਜਾਤ੍ਰਾ ਸੁਰੂ ਕਰਦੇ ਹਾਂ ਤੇ ਅਧੇ ਰਸਤੇ ਦੇ ਲਾਗੇ ਇਕ ਪਿੰਡ ਆਓਂਦਾ ਹੈ ਜਿਸ ਦਾ ਨਾਮ ਭਿਓਂਡਰ ਹੈ, ਇਸ ਪਿੰਡ ਨੂ ਲੰਘ ਕੇ ਅਸੀਂ ਗੋਬਿੰਦ ਧਾਮ ਵੱਲ ਚਲੇ ਜਾਂਦੇ ਹਾਂ ਪਰ ਜੇ ਕਰ ਆਪਣੇ ਸੱਜੇ ਹਥ ਵਾਲ ਝਾਤ ਮਾਰੀਏ ਤੇ ਇਕ ਰਸਤਾ ਜਾਂਦਾ ਹੈ ਜੋ ਕਿ ਹਾਥੀ ਪਰਬਤ ਵੱਲ ਜਾਂਦਾ ਹੈ-ਇਹੋ ਰਸਤਾ ਭਿਓਂਡਰ  ਤੋ ਚਲ ਕੇ ਸਿਮਰਲੋਟੀ ਕੇੰਪ ਹੁੰਦੇ ਹੋਏ ਹਾਥੀ ਤਾਲ ਵੱਲ ਜਾਂਦਾ ਹੈ ਜਿਥੋਂ ਅਗੇ ਸੱਜੇ ਹਥ ਹੀ ਕਾਗ ਭੁਸ਼ਨਡੀ ਤਾਲ ਹੈ, ਇਹ ਕੁਲ ਸਫਰ ੨੮ ਕਿਲੋ ਮੀਟਰ ਹੈ!

ਇਸ ਸਰੋਵਰ ਦੀ ਫੋਟੋ ਤੁਸੀਂ ਇਥੇ ਵੇਖ ਸਕਦੇ ਹੋ!




                                             Kag Bhushandi taal

 ਹੁਣ ਸਾਨੂ ਇਹ ਤੇ ਪਤਾ ਲਗ ਗਿਆ ਕਿ ਕਾਗ ਭੁਸੁੰਡ - ਸ੍ਰੀ ਹੇਮਕੁੰਟ ਪਰਬਤ ਦੇ ਲਾਗੇ ਹੀ ਹੈ ਪਰ ਅਸੀਂ ਇਹ ਕਿੰਜ ਸਾਬਿਤ ਕਰੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਰਿਖੀ ਕਾਗ ਭੁਸੁੰਡ ਨੂ ਸ੍ਰੀ ਹੇਮ੍ਕੋਉੰਟ ਪਰਬਤ ਤੇ ਮਿਲੇ ਸੀ? ਇਸ ਵਾਸਤੇ ਸਾਨੂ ਕਈ ਪੁਰਾਣਿਕ ਹਿੰਦੂ ਸ਼ਾਸਤਰਾਂ ਦਾ ਸਹਾਰਾ ਲੈਣਾ ਹੋਵੇਗਾ ;

ਸਭ ਤੋ ਪਹਿਲਾਂ ਤੇ ਸਾਨੂ ਓਹਨਾ ਰਸਤਿਆਂ ਦੀ ਭਾਲ ਕਰਨੀ ਹੋਵੇਗੀ ਜੋ ਸਤਯੁਗ ਅਤੇ ਹੋਰਨਾ ਸਮੇ ਵਿਚ ਇਹਨਾ ਪਰਬਤਾਂ ਤੇ ਜਾਣ ਲਈ ਦੇਵਤੇ ਅਤੇ ਬ੍ਰਹਮ-ਗਿਆਨੀ ਅਤੇ ਪੁਜੇ ਹੋਏ ਤਪਸਵੀ-ਰਿਖੀ ਵਰਤਦੇ ਸਨ. ਮਹਾਭਾਰਤ ਤੋ ਬਾਅਦ ਜਦੋਂ ਪਾਂਡਵ- ਸ੍ਵਰਗ ਨੂ ਚਲੇ ਤੇ ਓਹਨਾ ਇਹੋ ਹੀ ਰਾਹ ਫੜਿਆ ਸੀ ਜੋ ਕਿ ਦੇਹਰਾਦੂਨ ਤੋ ਹੁੰਦੇ ਹੋਏ, ਜਮੁਨਾ ਜੀ ਦੇ ਕਿਨਾਰੇ ਚਲਦੇ ਹੋਏ ਲਾਖਾ ਮੰਡਲ ਫਿਰ ਗੰਗੋਤਰੀ ਹੁੰਦੇ ਹੋਏ ਕੇਦਾਰਨਾਥ ਆ ਗਏ ਜਿਥੋਂ ਓਹ ਪਾਂਡੂਕੇਸ਼ਵਰ ਪੁਜੇ, ਇਹ ਪਾਂਡੂ ਕੇਸ਼ਵਰ, ਗੋਬਿੰਦ ਘਾਟ ਤੋ ਉਪਰ  ਬਦਰੀਨਾਥ ਵਾਲੇ ਪਾਸੇ ਸਿਰਫ ਦੋ ਕਿਲੋ ਮੀਟਰ ਦੀ ਦੂਰੀ ਤੇ ਹੈ, ਇਥੋਂ ਪਾਂਡਵ ਗੋਬਿੰਦ ਘਾਟ ਆਏ ਅਤੇ ਫਿਰ ਗੋਬਿੰਦ ਧਾਮ ਹੁੰਦੇ ਹੋਏ ਹੇਮਕੁੰਟ ਪਰਬਤ ਤੇ ਆਏ, ਜਿਸ ਨੂ ਲੰਘ ਕੇ ਓਹ ਅਗੇ ਹਿਮਾਲਾ ਵਿਚ ਚਲੇ ਗਏ ਜਿਥੇ ਇਕ-ਇਕ ਕਰਕੇ  ਓਹ ਡਿਗਦੇ-ਮਰਦੇ ਗਏ ਅਤੇ ਸਵਰਗ ਜਾ ਪੁਜੇ !

ਇਸ ਕਥਾ ਦਾ ਜਿਕਰ ਦਸਵੇਂ ਪਾਤਸਾਹ ਧਨ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਕਥਾ ਬਚਿਤਰ ਨਾਟਕ ਵਿਚ ਕਰਦੇ ਹਨ,
ਅਧਿਆਇ ਛੇਵਾਂ
 ਚੌਪਈ !!

ਅਬ ਮੈਂ ਅਪਨੀ ਕਥਾ ਬਖਾਨੋ !! ਤਪ ਸਾਧਤ ਜਿਹ ਬਿਧਿ ਮੁਹਿ ਆਨੋ !!
ਹੇਮ ਕੁੰਟ ਪਰਬਤ ਹੈ ਜਹਾਂ !! ਸਪਤ ਸ੍ਰਿੰਗ ਸੋਭਿਤ ਹੈ ਤਹਾਂ !!੧!!
ਸਪਤ ਸ੍ਰਿੰਗ ਤਿਹ ਨਾਮ ਕਹਾਵਾ !! ਪੰਡੁ ਰਾਜ ਜਹ ਜੋਗੁ ਕਮਾਵਾ !!
ਤਹ ਹਮ ਅਧਿਕ ਤਪੱਸਿਆ ਸਾਧੀ !! ਮਹਾਂਕਾਲ ਕਾਲਿਕਾ ਅਰਾਧੀ !!੨!!


        Hemkunt Sahib—Google earth view and situation.


ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪ ਆਪਣੇ ਮੁਖਾਰਬਿੰਦ ਤੋ ਉਚਾਰੇ ਗਏ ਇਹਨਾ ਸਬਦਾਂ ਤੋ ਸਾਨੂ ਕੋਈ ਸ਼ੰਕਾ ਨਹੀਂ ਰਹਿੰਦੀ ਕਿ ਪਾਂਡੂ ਭਰਾਵਾਂ ਨੇ ਸਵਰਗ ਜਾਣ ਲਈ ਇਹੋ ਰਸਤਾ ਚੁਣਿਆ ਸੀ!


ਬਥੇਰੇ ਸਿੰਘ ਇਹ ਪੁਛਦੇ ਨਜਰ ਆਓਂਦੇ ਹਨ ਕਿ ਹੇਮਕੁੰਟ ਸਾਹਿਬ ਜੀ ਵਿਚ ਗੁਰੂ ਗੋਬਿੰਦ ਸਿੰਘ ਜੀ ਇਸ ਜਨਮ ਵਿਚ ਤੇ ਗਏ ਨਹੀਂ ਅਤੇ ਗੁਰਬਾਣੀ ਪਿਛਲੇ ਜਨਮ ਨੂ ਨਹੀਂ ਮੰਨਦੀ ! ਤੇ ਫੇਰ ਅਸੀਂ ਇਸ ਸਥਾਨ ਨੂ ਕਿਓਂ ਮਨੀਏ ਅਤੇ ਕਿਓਂ ਜਾਈਏ ? 

ਕਮਾਲ ਹੈ ਕਿਹੜੇ ਕੁਰਾਹੇ ਪੈ ਗਾਏ ਇਹ ਲੋਕਿਹਨਾ ਨੂ ਗੁਰਬਾਣੀ ਦੀ ਸੋਝੀ ਨਹੀ ਅਤੇ ਗੁਰੂ ਸਾਹਿਬ ਜੀ ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੰਦੇ ਨੇ ਕੁਝ ਪਿਚ ਲੱਗੂ ਵੀ ਮਗਰ ਅੰਨਿਆਂ ਵਾਂਗ ਤੁਰ ਪੈਂਦੇ ਨੇ ਤੇ ਡਾਰ ਹੀ ਵਿਰੋਧੀਆਂ ਦੀ, ਗੁਰੂ ਨਿੰਦਕਾਂ ਦੀ ਤੁਰੀ ਜਾਂਦੀ ਹੈ--ਸਚ ਦਾ ਪਤਾ ਕਿਸੇ ਨੂੰ ਵੀ ਨਹੀਂ?  
ਆਓ ਅਸੀਂ ਗੁਰਬਾਣੀ ਰਾਹੀਂ ਵੇਖੀਏ ਕਿ ਸਚ ਕੀ ਹੈ? ਅੰਗ   ਤੇ ਸਬਦ ਹੈ ...
'ਗਉੜੀ ਚੇਤੀ ਮਹਲਾ 1ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ 1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇਕਹੇ ਨ ਜਾਨੀ ਅਉਗਣ ਮੇਰੇ॥ 1॥ ਰਹਾਉਅੰਗ 156
Gauree Chaytee, First Mehl:

kat kee maa-ee baap kat kayraa kidoo thaavhu ham aa-ay.
Who is our mother, and who is our father? Where did we come from?
agan bimb jal bheetar nipjay kaahay kamm upaa-ay. ||1||
We are formed from the fire of the womb within, and the bubble of water of the sperm. For what purpose are we created? ||1||
mayray saahibaa ka-un jaanai gun tayray.
O my Master, who can know Your Glorious Virtues?
kahay na jaanee a-ugan mayray. ||1|| rahaa-o.
My own demerits cannot be counted. ||1||Pause||
kaytay rukh birakh ham cheenay kaytay pasoo upaa-ay.
I took the form of so many plants and trees, and so many animals.
kaytay naag kulee meh aa-ay kaytay pankh udaa-ay. ||2||
Many times I entered the families of snakes and flying birds. ||2||
hat patan bij mandar bhannai kar choree ghar aavai.
I broke into the shops of the city and well-guarded palaces; stealing from them, I snuck home again.
agahu daykhai pichhahu daykhai tujh tay kahaa chhapaavai. ||3||
I looked in front of me, and I looked behind me, but where could I hide from You? ||3||
lai kai takrhee tolan laagaa ghat hee meh vanjaaraa. ||4||
Taking the scale, the merchant begins to weigh his actions within his own heart. ||4||
da-i-aa karahu kichh mihar upaavhu dubday pathar taaray. ||5||
Please, shower me with Your Mercy, and take pity upon me. I am a sinking stone - please carry me across! ||5||
jee-arhaa agan baraabar tapai bheetar vagai kaatee.
My soul is burning like fire, and the knife is cutting deep.
paranvat naanak hukam pachhaanai sukh hovai din raatee. ||6||5||17||
Prays Nanak, recognizing the Lord`s Command, I am at peace, day and night. ||6||5||17||
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ਗੁਰੂ ਗ੍ਰੰਥ ਸਾਹਿਬ - ਅੰਗ ੮੮
ਗਉੜੀ ਗੁਆਰੇਰੀ ਮਹਲਾ ੫ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸੈਲ ਗਿਰਿ ਕਰਿਆ ਕਈ ਜਨਮ ਗਰਭ ਹਿਰਿ ਖਰਿਆ ਕਈ ਜਨਮ ਸਾਖ ਕਰਿ ਉਪਾਇਆ ਲਖ ਚਉਰਾਸੀਹ ਜੋਨਿ ਭ੍ਰਮਾਇਆ ਸਾਧਸੰਗਿ ਭਇਓ ਜਨਮੁ ਪਰਾਪਤਿ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ਤਿਆਗਿ ਮਾਨੁ ਝੂਠੁ ਅਭਿਮਾਨੁ ਜੀਵਤ ਮਰਹਿ ਦਰਗਹ ਪਰਵਾਨੁ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ਅਵਰੁ ਨ ਦੂਜਾ ਕਰਣੈ ਜੋਗੁ ਤਾ ਮਿਲੀਐ ਜਾ ਲੈਹਿ ਮਿਲਾਇ ਕਹੁ ਨਾਨਕ ਹਰਿ ਹਰਿ ਗੁਣ ਗਾਇ ੭੨॥ - ਅੰਗ ੧੭੬
ਅਰਥ:ਹੇ ਭਾਈ ਇਹ ਜਨਮ ਪ੍ਰਭੂ ਨੂੰ ਯਾਦ ਰੱਖਣ ਲਈ, ਜੀਵਨ ਸੰਵਾਰਨ ਲਈ ਹੈ ਲੰਮੇ ਸਮੇ ਦੀ ਭਟਕਣ ਤੋਂ ਬਾਅਦ ਤੈਨੂੰ ਗੁਰੂ ਦੀ ਮਤ ਮਿਲੀ ਹੈ ਵਿਅਰਥ ਨਾ ਗਵਾ ਦੇਵੀਂ, ਤੂੰ ਤਾਂ ਕੀੜਿਆਂ ਪਤੰਗਿਆਂ ਵਰਗਾ ਸੀ, ਤੂੰ ਹਾਥੀ ਵਰਗਾ ਮਸਤ, ਮੱਛੀ ਵਰਗਾ ਚੰਚਲ ਤੇ ਹਿਰਨ ਵਰਗਾ ਨਾਦ ਤੇ ਜਾਨ ਗਵਾ ਦੇਣ ਵਾਲਾ ਸੀ ਤੂੰ ਪੰਛੀਆਂ ਵਰਗਾ, ਸੱਪਾਂ ਵਰਗਾ ਖਤਰਨਾਕ ਸੀ ਤੂੰ ਲੰਮੇ ਸਮੇ ਤਕ ਘੋੜੇ ਵਰਗ ਤੇਜ ਦੋੜਾਕ ਰਿਹਾ ਤੇ ਫਿਰ ਮਾਨੋ ਬਿਰਖ ਵਰਗਾ ਜੜ ਵਸਤੁ ਬਣ ਕੇ ਖਲੋ ਹੀ ਗਿਆ ਤੂੰ ਤਾਂ ਨਿਰਾ ਪੱਥਰ ਬੁੱਧੀ ਵਾਲਾ ਵੀ ਬਣਿਆ ਰਿਹਾ, ਪਹਾੜ ਦੀ ਨਿਆਈ ਇਕ ਥਾਂ ਬਿਨਾ ਵਿਕਾਸ ਤੋਂ ਰੁਕਿਆ ਰਿਹਾ ਕਈ ਵਾਰੀ ਝਟ ਪਟ ਡੋਲ ਜਾਂਦਾ ਰਿਹਾ ਜਿਵੇ ਮਾ ਦੇ ਗਰਭ ਵਿਚ ਬੱਚਾ ਖਤਮ ਹੋ ਜਾਂਦਾ ਹੈ ਤੇਰੇ ਵਿਚ ਕਈ ਵਾਰੀ ਹਰੀਆਂ ਟਾਹਣੀਆਂ ਜਿੰਨੀ ਕੁ ਖੁਸਹਾਲੀ ਆਈ,ਇਸ ਤਰਾਂ ਲੱਖਾਂ ਜੀਵਾ ਵਰਗਾ ਤੇਰਾ ਸੁਭਾਅ ਬਦਲਦਾ ਰਿਹਾ , ਅਗਿਆਨਤਾ ਦੇ ਕਾਰਨ ਭਟਕਣਾ ਵਿਚ ਪਿਆ ਰਿਹਾ , ਜਦੋ ਗੁਰੂ ਦੀ ਸੰਗਤ ਕੀਤੀ , ਭੈਣ -ਭਰਾਵਾਂ ਨੂ ਗਲਵਕੜੀ ਵਿਚ ਲਿਆ , ਗੁਰੂ ਤੋਂ ਜੀਵਨ ਸੁਧਾਰਨ ਵਾਲਾ ਸੰਦੇਸ਼ ਪ੍ਰਾਪਤ ਕੀਤਾ, ਤਾਂ ਸਮਝੋ ਗੁਰੂ ਦੇ ਘਰ ਨਵਾਂ ਜਨਮ ਹੋ ਗਿਆ| ਹੁਣ ਤੂੰ ਗੁਣਵਾਨ ਬਣ ਕੇ ਪੂਰੇ ਸਮਾਜ ਦੀ ਸੇਵਾ ਕਰ| ਹਰ ਤਰਾਂ ਦੇ ਫਰੇਬ ਹੰਕਾਰ ਮਨ ਵਿਚੋਂ ਤਿਆਗ ਦੇਹ, ਜੇ ਆਪਣੇ ਵਿਕਾਰਾਂ ਨੂ ਤਿਆਗ ਲਵੇਂਗਾ ਤਾਂ ਪ੍ਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਹੋਵੇਂਗਾ| ਜੋ ਕੁਝ ਸੰਵਾਰਨਾ ਹੈ ਤੂੰ ਖੁਦ ਸੰਵਾਰਨਾ ਹੈ ਕਿਸੇ ਤੇ ਆਸ ਨਾ ਰਖੀਂ| ਇਹੀ ਵਧੀਆ ਮੌਕਾ ਹੈ ਹਰੀ ਦੇ ਗੁਣ ਗਾਉਣ ਦਾ ਤੇ ਪਰਉਪਕਾਰ ਕਰਨ ਦਾ| ਹੁਣ ਇਸ ਸ਼ਬਦ ਵਲ ਦੇਖੀਏ ਤਾਂ ਕਿਤੇ ਪਿਛਲੇ ਅਗਲੇ ਜਨਮ ਦੀ ਗਲ ਹੀ ਨਹੀ ਆਉਂਦੀ, ਇਸ ਦਾ ਮਤਲਬ ਕਿ ਵਿਕਾਰਾਂ ਵੱਲੋਂ ਮੋੜ ਕੇ ਪਸ਼ੂਆਂ ਵਰਗੇ ਨਖਿਧ ਸੁਭਾ ਤੋਂ ਹਟਾਕੇ ਗੁਣਵਾਨ ਹੋਣ ਦਾ ਅਸਲੀ ਗਿਆਨ ਬਖਸ਼ ਦਿਤਾ , ਹੁਣ ਤੈਨੂੰ ਇਨਸਾਨੀ ਗੁਣਾ ਦੀ ਸਮਝ ਆ ਗਈ|

ਕਈ ਜਨਮ ਭਏ ਕੀਟ ਪਤੰਗਾ ...' ਇਸ ਤੋਂ ਸਬਦ ਦੀ ਵਿਆਖਿਆ ਕਰੀਏ ਤੇ ਗੁਰਬਾਣੀ ਪਿਛਲੇ 84 ਲਖ ਜਨਮਾਂ ਦੀ ਹਾਮੀ ਭਰਦੀ ਹੈ, ਜੇ ਪਹਿਲਾ ਨਾਨਕ ਇਸ 84 ਲਖ ਜਨਮਾ ਦੀ ਹਾਮੀ ਭਰਦੇ ਨੇ ਅਤੇ ਜਾਣਕਾਰੀ ਵੀ ਰਖਦੇ ਨੇ ਤੇ ਕੀ ਦਸਵੇਂ ਨਾਨਕ ਇਸ ਜਾਣਕਾਰੀ ਤੋ ਵਾਂਝੇ ਸੀ? ਕੀ ਓਹਨਾ ਨੂ ਪਿਛਲੇ ਜਨਮਾ ਦਾ ਗਈਆਂ ਨਹੀ ਸੀ? ਓਹਨਾ ਤੇ ਆਪਣੇ ਪਿਛਲੇ ਜਨਮ ਦਾ ਵ੍ਰਿਤੰਤ ਵੀ ਲਿਖ ਦਿੱਤਾ ! ਫੇਰ ਓਹਨਾ ਤੇ ਇਸ ਪਿਛਲੇ ਜਨਮ ਦੇ ਹਵਾਲੇ ਤੇ ਕਿੰਤੂ ਕਿਓਂ ਕੀਤਾ ਜਾਂਦਾ? ਕੀ ਕੋਈ ਦਸਣ ਦੀ ਕਿਰਪਾਲਤਾ ਕਰੇਗਾ  ?

ਇਥੇ ਹੀ ਬਸ ਨਹੀ ਅੰਗ 1413 ਤੇ ਇਕ ਸਬਦ ਹੈ---
ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ|| ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ਅੰਗ 1391
ਇਹ ਸਬਦ ਗੁਰੂ ਨਾਨਕ ਜੀ ਲਈ ਲਿਖਿਆ ਗਿਆ ਹੈ ਤੇ ਕੀ ਅਸੀਂ ਇਸ ਸਬਦ ਨੂ ਗੁਰਬਾਣੀ ਵਿਚੋਂ ਕੱਢ ਦੇਈਏ ? ਸਾਨੂ ਨਹੀ ਪਤਾ ਕਿ ਗੁਰੂ ਨਾਨਕ ਜੀ ਪਿਛਲੇ ਜਨਮ ਵਿਚ ਰਾਜਾ ਜਨਕ ਸੀ ਜਾ ਨਹੀ ਪਰ ਇਸ ਸਬਦ ਵਿਚ ਤੇ ਦਸਿਆ ਗਿਆ ਹੈ! ਇਸ ਤੋ ਭਾਵ ਇਹ ਹੈ ਕਿ ਸਿਖ ਗੁਰੂ ਸਾਹਿਬ ਪਿਛਲੇ ਜਨਮ ਨੂ ਮੰਨਦੇ ਸੀ ਅਤੇ ਜਾਨੂ ਸੀ ਫੇਰ ਜੇ ਦਸਵੇਂ ਨਾਨਕ ਨੇ ਆਪਣੀ ਕਥਾ ਬਚਿਤਰ ਨਾਟਕ ਵਿਚ ਇਹ ਲਿਖ ਦਿੱਤਾ ਤੇ ਕੀ ਹਨੇਰ ਆ ਗਿਆ? ਕਿਓਂ ਨਹੀ ਓਸ ਪਵਿਤਰ ਸਥਾਨ ਦੇ ਦਰਸ਼ਨ ਸਿਖ ਸੰਗਤ ਕਰੇ ਜਿਥੇ ਤਪ ਕਰਦੀਆਂ ਗੁਰੂ ਮਹਾਰਾਜ ਅਕਾਲ ਪੁਰਖ ਨਾਲ ਇਕ ਰੂਪ ਹੋ ਗਏ ਸੀ? ਇਸ ਸਥਾਨ ਤੇ ਖੁਦ ਗੁਰੂ ਨਾਨਕ ਜੀ ਵੀ ਆਏ ਨੇ, ਓਹਨਾ ਇਸੇ ਇਲਾਕੇ ਵਿਚ ਹੀ ਕਾਗ ਭੁਸ਼ੁੰਡ ਨਾਲ ਮੁਲਾਕਾਤ ਕੀਤੀ ਸੀਜਿਸ ਦਾ ਵ੍ਰਿਤੰਤ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ! ਹੁਣ ਸਿਖ ਜਿੰਨੇ ਮਰਜੀ ਲਿਖਤਾਂ ਨੂ ਨਕਾਰੀ ਜਾਣ ਪਰ ਇਹ ਤੇ ਦਸਣ ਕਿ ਓਹਨਾ ਕੋਲ ਇਤਿਹਾਸਿਕ ਤਥ ਕਿਥੇ ਲਭਣਗੇ ਜੇ ਸਭ ਲਿਖਤਾਂ ਨੂ ਨਕਾਰੀ ਜਾਣਗੇ  ?ਸਿਖ ਤੇ ਲੜ ਦੇ ਹੀ ਰਹੇ ਨੇ, ਲਿਖਤਾਂ ਲਿਖਣ ਦਾ, ਇਤਿਹਾਸ ਲਿਖਣ ਦਾ ਓਹਨਾ ਨੂ ਸਮਾ ਹੀ ਕਦੋਂ ਮਿਲਿਆ? ਜੋ ਥੋੜਾ ਬਹੁਤ ਲਿਖਤ ਦਸਵੇਂ ਪਾਤਸ਼ਾਹ ਜੀ ਦੇ ਲਿਖਾਰੀਆਂ ਨੇ ਲਿਖੀ, ਬਹੁਤੇਰੇ ਸਿਖ ਉਸਨੁ ਨਹੀ ਮੰਨਦੇ, ਤੇ ਦੱਸੋ ਤੁਹਾਡੇ ਕੋਲ ਕਿਹੜੇ ਹੋਰ ਪੁਰਾਤਨ ਗਰੰਥ ਨੇ ਜਿਹਨਾ ਤੋ ਉਸ ਵੇਲੇ ਦੇ ਕੁਝ ਪੁਖਤਾ ਪਰਮਾਣ ਮਿਲ  ਸਕਣ?  
ਭਗਤ ਰਵਿਦਾਸ ਜੀ ਦਾ ਇਕ ਸਬਦ ਹੈ ... 'ਬਹੁਰਿ ਜਨਮ ਬਿਛੁਰੇ ਥੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ ...' ਤੇ ਕੀ ਇਹ ਸਬਦ ਨਹੀ ਦੱਸਦਾ ਕੀ ਅਸੀਂ ਪਹਿਲਾਂ ਪਤਾ ਨਹੀ ਕਿੰਨੇ ਕੁ ਜਨਮ ਲੈ ਬੈਠੇ ਹਾਂ ਪਰ ਗੁਰਬਾਣੀ ਇਸ ਦੀ ਵਿਆਖਿਆ ਕਰਦੀਆਂ ਇਹ ਵੀ ਦੱਸਦੀ ਹੈ ਕਿ .... 
ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ !! 
ਅਰਥਾਤ ਕਿ ਸਾਨੂ ਇਹ ਜੋ ਮਨੁਖੀ ਦੇਹ ਮਿਲੀ ਹੈ - ਇਹ ਸਿਰਫ ਨਾਮ ਜਪਣ ਲਈ ਮਿਲੀ ਹੈ ਅਤੇ ਸਾਡਾ ਮੇਲ ਹੁਣ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨਾਲ ਹੋਣਾ ਹੈ! ਜਿਸਤੋ ਅਸੀਂ ਕਰਮਾ  ਦੇ ਲਿਖੇ ਸੰਜੋਗ ਕਰਕੇ ਵਿਚਦ ਗਾਏ ਸੀ, ਹੁਣ ਉਸਦੀ ਕਿਰਪਾ ਨਾਲ ਮੁੜ ਮੇਲ ਹੋਣਾ ਹੈ ਇਸ ਵਾਸਤੇ ਮੁਖ ਉਜ੍ਜਲ ਲੈ ਕੇ ਹੀ ਸੱਚੀ ਦਰਗਹ ਜਾਈਏ ! ਜਿਥੇ ਰੱਬ ਖੁਦ ਵੀ ਆਪਣੇ ਭਗਤ ਨੂ ਪਛਾਣ ਲਵੇ ! ਇਸ ਦੀ ਹੋਰ ਵਿਆਖਿਆ ਵਿਚ ਜਾਂ  ਅਸੀਂ ਮੁਖ ਵਿਸ਼ੇ ਤੋ ਭਟਕ ਜਾਵਾਂਗੇ! ਸਾਡਾ ਮੁਖ ਵਿਸ਼ਾ ਪਿਛਲੇ ਜਨਮ ਦਾ ਹੈ ! ਇਸ ਵਾਸਤੇ ਸਾਨੂ ਗੁਰਬਾਣੀ ਦੇ ਹਰ ਉਸ ਸਬਦ ਨੂ ਵਚਨਾ ਪਵੇਗਾ ਜਿਸ ਵਿਚ ਪਿਛਲੇ ਜਨਮ ਦਾ ਹਵਾਲਾ ਦਿੱਤਾ ਹੋਵੇ?
ਮੁੱਕਦੀ ਗੱਲ ਇਹ ਹੈ ਕਿ  ਗੁਰਬਾਣੀ   ਹੈ ....ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ (Sava-yay (praise of Guru Ram Das)  Nal, GGS. 1399), ਤੇ  ਜਦ ਤੱਕ ਗੁਰੂ ਹੀ ਕਿਰਪਾ ਨਾ ਕਰੇ ਤਾ ਚਾਨਣ ਨਹੀਂ ਹੋ ਸਕਦਾ, ਇਸ ਵਾਸਤੇ ਸੱਚ ਜਾਨਣਾ ਹੈ ਤਾ ਵਾਹਿਗੁਰੂ ਅਗੇ ਅਰਦਾਸ ਕਰੋ ਜੋ ਗਿਆਨ ਦਾ ਸਾਗਰ ਹੈ ਅਤੇ ਸੋਝੀ ਵੀ ਓਹੀ ਬਖਸ਼ਿਸ਼ ਕਰੇਗਾ 
ਭਗਤ ਤਿਰਲੋਚਨ ਜੀ ਕੀ ਕਹਿੰਦੇ ਹਨ ,,,

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

ਸਰਪ ਜੋਨਿ ਵਲਿ ਵਲਿ ਅਉਤਰੈ
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ਰਹਾਉ
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ
ਬੇਸਵਾ ਜੋਨਿ ਵਲਿ ਵਲਿ ਅਉਤਰੈ
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ
ਸੂਕਰ ਜੋਨਿ ਵਲਿ ਵਲਿ ਅਉਤਰੈ
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ
ਪ੍ਰੇਤ ਜੋਨਿ ਵਲਿ ਵਲਿ ਅਉਤਰੈ
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ
ਗੁਰੂ ਗ੍ਰੰਥ ਸਾਹਿਬ - ਅੰਗ ੫੨੬ !!
ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ
ਗੁਰੂ ਗ੍ਰੰਥ ਸਾਹਿਬ - ਅੰਗ ੯੭੦ !!

ਗੁਰ ਸੇਵਾ ਤੇ ਭੁਗਤ ਕਮਾਈ !!
ਤਬ ਇਹ ਮਾਨਸ ਦੇਹੀ ਪਾਈ !!
ਇਸ ਦੇਹੀ ਕਉ ਸਿਮਰਹਿ ਦੇਵ !!
ਸ ਦੇਹੀ ਭੱਜ ਹਰ ਕੀ ਸੇਵ !! ਅੰਗ ੧੧੫੯ !!

ਮੇਰਾ ਮੇਰਾ ਕਰਿ ਬਿਲਲਾਹੀ
ਮਰਣਹਾਰੁ ਇਹੁ ਜੀਅਰਾ ਨਾਹੀ

ਗੁਰੂ ਗ੍ਰੰਥ ਸਾਹਿਬ - ਅੰਗ ੧੮੮ !!

ਦੂਜੀ ਗਲ ਨਾਰਦ ਮੁਨੀ ਅਕਾਸ ਮਾਰਗ ਤੋ ਜਾਂਦੇ ਸੀ ਪਰ ਹਿੰਦੂ ਸ਼ਾਸਤਰਾਂ ਦੇ ਮੁਤਾਬਿਕ ਓਹਨਾ ਦਾ ਆਸ਼ਰਮ ਪੀਪਲ ਕੋਟੀ ਵਿਚ ਸੀ ਜੋ ਕਿ ਜੋਸ਼ੀਮਠ ਤੋ ੩੪ ਕਿਲੋ ਮੀਟਰ ਪਹਿਲਾ ਹੀ ਹੈ!

 ਜਦੋਂ ਅਸੀਂ ਰਿਖਿਕੇਸ਼ ਤੋ ਅਪਨੀ ਜਾਤ੍ਰਾ ਸ੍ਰੀ ਹੇਮਕੁੰਟ ਲਈ ਸ਼ੁਰੂ ਕਰਦੇ ਹਾਂ ਤਾ ਰਿਖੀਕੇਸ ਤੋ ੧੧੭ ਕਿਲੋ ਮੀਟਰ ਦੀ ਦੂਰੀ ਤੇ ਸ੍ਰੀ ਨਗਰ ਸ਼ਹਿਰ ਆਓਂਦਾ ਹੈ ਜੋ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ ! ਇਸ ਸ਼ਹਿਰ ਵਿਚ ਹੀ ਵਿਸ਼੍ਣੁ ਦਾ ਵਿਆਹ ਲਖਮੀ ਨਾਲ ਹੋਇਆ ਸੀ, ਇਸ ਵਿਆਹ ਤੋ ਪਹਿਲਾਂ ਨਾਰਦ ਮੁਨੀ ਨੇ ਵਿਸ਼੍ਣੁ ਤੋ ਆਪਣੇ ਸੋਹਣੇ ਰੂਪ ਲਈ ਪ੍ਰਾਰਥਨਾ ਕੀਤੀ ਸੀ ਅਤੇ ਵਿਸ਼੍ਣੁ ਨੇ ਉਸ ਦੀ ਸ਼ਕਲ ਬਾਂਦਰ ਦੀ ਬਣਾ ਦਿੱਤੀ ਸੀ, ਸ੍ਵਯਮ ਵਰ  ਵੇਲੇ ਓਹ ਲਖਮੀ ਦੇ ਅਗੇ ਪਿਛੇ ਘੁਮਦਾ ਰਿਹਾ ਕਿ ਓਹ ਨਾਰਦ ਦੇ ਗਲ ਵਿਚ ਵਰਮਾਲਾ ਪਾ ਦੇਵੇ ਪਰ ਲਖਮੀ ਨੇ ਉਸ ਵਲ ਵੇਖਿਆ ਵੀ ਨਹੀ ਤੇ ਬਾਅਦ ਵਿਚ ਜਦੋਂ ਹਾੱਸਾ ਪਿਆ ਤਾ ਨਾਰਦ ਨੂ ਪਤਾ ਲਗਿਆ ਕਿ ਵਿਸ਼੍ਣੁ ਨੇ ਉਸ ਦੀ ਸ਼ਕਲ ਬਾਂਦਰ ਦੀ ਬਣਾ ਦਿੱਤੀ ਹੈ, ਜਿਸ ਤੇ ਗੁੱਸੇ ਵਿਚ ਆ ਕੇ ਨਾਰਦ ਨੇ ਵਿਸ਼੍ਣੁ ਨੂ ਸ਼ਰਾਪ ਦਿੱਤਾ ਕਿ ਉਸਨੁ ਇਹਨਾ ਬਾਂਦਰਾਂ ਦੀ ਲੋੜ ਪਵੇਗੀ ਅਤੇ ਜਦੋਂ ਵਿਸ਼੍ਣੁ, ਰਾਮ ਬਣ ਕੇ ਅਵਤਰਿਆ ਤੇ ਉਸ ਨੂ ਇਹਨਾ ਬਾਂਦਰਾਂ ਦੀ ਲੋੜ ਪਈ !

ਇਹਨਾ ਦੋਹਨਾ ਕਥਾਵਾਂ ਤੋ ਇਹ ਤੇ ਪਤਾ ਲਗਦਾ ਹੈ ਕਿ ਦੇਵਤਾ ਵੀ ਇਸੇ ਰਸਤੇ ਦਾ ਇਸਤੇਮਾਲ ਕਰਦੇ ਸੀ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਵੀ ਅਪਨੀ ਹਿਮਾਲਾ ਜਾਤਰਾ ਲਈ, ਇਸੇ ਰਸਤੇ ਤੋ ਅਪਨੀ ਹਿਮਾਲੇ ਯਾਤਰਾ ਸ਼ੁਰੂ ਕੀਤੀ ਅਤੇ ਓਹਨਾ ਦੀ ਮੁਲਾਕਾਤ ਕਾਗ ਭੁਸੁੰਡ ਰਿਖੀ ਨਾਲ ਇਥੇ ਹੇਮਕੁੰਟ ਵਿਚ ਹੀ ਹ਼ੋਈ ਕਿਓਂਕਿ ਜੋ ਰਸਤਾ ਕਾਗ ਭੁਸੁੰਡ ਸਰੋਵਰ ਵਲ ਜਾਂਦਾ ਹੈ ਓਹ ਅਗੇ ਕਿਤੇ ਨਹੀ ਜਾਂਦਾ ਪਰ ਹੇਮਕੁੰਟ ਤੋ ਅਗੇ ਤਿੱਬਤ, ਫਿਰ ਚੀਨ ਇਥੋਂ ਜਾਇਆ ਜਾ ਸਕਦਾ ਹੈ, ਚੀਨ ਦਾ ਇਲਾਕਾ ਵੀ ਇਥੋਂ ੩੫-੪੦ ਕਿਲੋ ਮੀਟਰ ਦੇ ਸਫ਼ਰ ਤੇ ਹੈ ਪਰ ਸਿਧਾ ਰਸਤਾ ਜਿਆਦਾ ਦੂਰ ਨਹੀ ! ਪਹਿਲਾਂ ਗੋਬਿੰਦ ਧਾਮ ਤੇ ਪੁਲਸ ਵਾਲਾ ਇਕ ਰਜਿਸਟਰ ਲੈ ਕੇ ਬੈਠਾ ਰਹਿੰਦਾ ਸੀ ਅਤੇ ਹੇਮਕੁੰਟ ਜਾਣ ਵਾਲੇ ਜਾਤਰੁ ਪਰਮਿਟ ਲੈ ਕੇ (ਇਜਾਜ਼ਤ) ਫਿਰ ਹੀ ਹੇਮਕੁੰਟ ਜਾਂਦੇ ਸੀ !

 ਇਸ ਲਈ ਸਾਡੇ ਮਨ ਵਿਚ ਸ਼ਕ਼ ਦੀ ਕੋਈ ਗਲ ਨਹੀ ਰਹਿੰਦੀ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਚੀਨ ਜਾਣ ਲਈ ਇਹੋ ਰਸਤਾ ਚੁਣਿਆ ਹੋਵੇ, ਜੇ ਕਰ ਅਸੀਂ ਲੇਹ ਲਦਾਖ ਵਲ ਝਾਤੀ ਮਾਰੀਏ ਤਾ ਸਾਨੂ ਲੇਹ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਜਣ ਦੇ ਸਬੂਤ ਮਿਲਦੇ ਹੈਨ  ਪਰ ਉਸਤੋਂ ਅਗੇ ਨਹੀ ਜਦ ਕਿ ਗੁਰੂ ਨਾਨਕ ਦੇਵ ਜੀ ਨੇ ਕੈਲਾਸ਼ ਪਰਬਤ ਅਤੇ ਮਾਨਸਰੋਵਰ ਦੀ ਜਾਤ੍ਰਾਵਾਂ ਵੀ ਕੀਤੀਆਂ ਤੇ ਓਥੇ ਜਾਣ ਲਈ ਵੀ ਰਸਤਾ ਉੱਤਰਾਖੰਡ ਵਿਚੋਂ ਹੀ ਜਾਂਦਾ ਹੈ, ਕੋਈ ਵਡੀ ਗਲ ਨਹੀ ਜੇ ਹੇਮਕੁੰਟ ਪਰਬਤ ਤੋ ਹੁੰਦੇ ਹੋਏ ਕੋਈ ਪੁਰਾਣਾ ਰਸਤਾ ਮਾਨਸਰੋਵਰ ਅਤੇ ਕੈਲਾਸ਼ ਪਰਬਤ ਜਾਂਦਾ ਹੋਵੇ?




                                            Kag Bhsund Taal





                              Gurudwara Gobind Dham




















ਗੁਰੂ ਚਰਨਾ ਦਾ ਦਾਸ:

ਅਜਮੇਰ ਸਿੰਘ ਰੰਧਾਵਾ  
0091-9818610698.